ਗੁਰੂ ਨਾਨਕ ਸਾਹਿਬ ਜੀ ਦੇ ਫ਼ਲਸਫੇ ਤੇ ਚਲਦਿਆਂ ਜਿੱਥੇ ਗੁਰੂ ਦੇ ਸਿੱਖਾਂ ਨੂੰ ਸੇਵਾ ਸਿਮਰਨ ਦੀ ਗੁੜ੍ਹਤੀ ਮਿਲੀ ਉਥੇ ਸੰਸਾਰਕ ਤੌਰ ਤੇ ਸਿਖਰੀ ਜੀਵਨ ਜਿਊਣ ਦੀ ਜਾਚ ਵੀ ਪ੍ਰਾਪਤ ਹੋਈ। ਗੁਰੂ ਦੇ ਲਾਲਾਂ ਨੇ ਵਖ ਵੱਖ ਸਮੇ ਅੰਦਰ ਅਣਗਿਣਤ ਚੁਣੌਤੀਆਂ ਦਾ ਸਾਹਮਣਾ ਕੀਤਾ ਅਤੇ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਪ੍ਰੇਰਕ ਮਾਰਗ ਉਸਾਰਿਆ। ਇਸੇ ਲੜੀ ਵਿਚ ਸਮੇਂ ਦੀ ਲੋੜ ਅਨੁਸਾਰ ਅੱਜ ਤੋਂ 150 ਸਾਲ ਪਹਿਲਾਂ ਸਿੰਘ ਸਭਾ ਲਹਿਰ ਦੀ ਸਥਾਪਨਾ ਕੀਤੀ ਗਈ ਜਿਸਦੇ ਬਹੁਤ ਹੀ ਸਾਰਥਕ ਨਤੀਜੇ ਨਿਕਲੇ । ਅੱਜ ਸਿੱਖ ਕੌਮ ਦੀਆਂ ਨਾਮੀ ਸੰਸਥਾਵਾਂ ਇਸੇ ਲਹਿਰ ਦਾ ਨਤੀਜਾ ਹਨ। ਅੱਜ ਸਾਡੇ ਸਾਹਮਣੇ ਵੀ ਕੁਝ ਚੁਣੌਤੀਆਂ ਹਨ ਅਤੇ ਉਨ੍ਹਾਂ ਦਾ ਸਾਹਮਣਾ ਕਰਣ ਵਾਸਤੇ ਵੱਖ ਵੱਖ ਉਪਰਾਲੇ ਕੀਤੇ ਜਾ ਰਹੇ ਹਨ। ਅਕਾਲ ਪੁਰਖ ਕੀ ਫੌਜ ਵੱਲੋਂ ਲੰਮੇ ਸਮੇਂ ਤੋਂ ਸਿੱਖ ਨੌਜਵਾਨਾਂ ਦੀ ਪ੍ਰਗਤੀ ਤੇ ਪ੍ਰਭਾਵਸ਼ਾਲੀ ਸ਼ਖ਼ਸੀਅਤ ਨੂੰ ਉਭਾਰਨ ਵਾਸਤੇ ਨਿਵੇਕਲੇ ਕਾਰਜ ਕੀਤੇ ਜਾ ਰਹੇ ਹਨ। ਇਸੇ ਲੜੀ ਵਿਚ ਸੰਸਥਾ ਵੱਲੋਂ ਸਵੈ ਇੱਛਤ ਕੌਮੀ ਭਾਈਚਾਰਕ ਸੇਵਾ (Voluntary Community Service) ਦਾ ਆਰੰਭ ਕੀਤਾ ਜਾ ਰਿਹਾ ਹੈ , ਜਿਸ ਦੇ ਅੰਤਰਗਤ ਇਛੁੱਕ ਵੀਰ ਅਤੇ ਭੈਣਾਂ 1 ਸਾਲ ਵਿਚ 7 ਦਿਨ ਸੇਵਾ ਕਰਨ ਵਾਸਤੇ ਤਿਆਰ ਹਨ। ਆਪ ਜੀ ਜਿਸ ਵੀ ਜਗ੍ਹਾ ਤੇ ਹੋ, ਜਿਸ ਵੀ ਉਮਰ ਦੇ ਵਿਚ ਹੋ, ਜਿਹੜੇ ਮਰਜ਼ੀ ਤਰੀਕੇ ਦੇ ਨਾਲ ਆਪਣਾ ਯੋਗਦਾਨ ਪਾ ਸਕਦੇ ਹੋ ਤੇ ਕਿਰਪਾ ਕਰ ਕੇ ਲਿੰਕ ਦੇ ਜ਼ਰੀਏ ਫਾਰਮ ਨੂੰ ਭਰ ਕੇ ਜਮਾ ਕਰਾਉ ਅਤੇ ਆਪਣੇ ਸਮੇਂ ਦਾ ਦਸਵੰਧ ਕੱਢਣ ਦਾ ਜਤਨ ਕਰੋ। ਸਾਡੀ ਟੀਮ ਵੱਲੋਂ ਆਪ ਜੀ ਨਾਲ ਜਲਦੀ ਸੰਪਰਕ ਕੀਤਾ ਜਾਵੇਗਾ